ਬਰਨਾਲਾ 18 ਦਸੰਬਰ (ਹਰਵਿੰਦਰ ਸਿੰਘ ਕਾਲਾ)
ਹਰਾ ਰੁੱਖ ਕੱਟੇ ਜਾਣ ਕਾਰਨ ਸੈਂਕੜੇ ਰੇਹੜੀ -ਫੜੀ ਵਾਲਿਆਂ ਦੀ ਰੋਜੀ ਰੋਟੀ ਵਿੱਚ ਮਾਰੀ ਲੱਤ,ਸੈਂਕੜੇ ਪੰਛੀਆਂ ਦੇ ਬਰਬਾਦ ਕੀਤੇ ਰੈਣ ਬਸੇਰੇ,

ਇੱਕ ਪਾਸੇ ਪੰਜਾਬ ਪਹਿਲਾਂ ਹੀ ਵਾਤਾਵਰਨ ਪ੍ਰਦੂਸ਼ਣ ਦੀ ਮਾਰ ਹੇਠਾਂ ਚੱਲ ਰਿਹਾ ਹੈ, ਦੂਜੇ ਪਾਸੇ ਕਈ ਮਤਲਬ ਖੋਰ, ਲਾਲਚੀ ਅਤੇ ਮੌਕਾ ਪ੍ਰਸਤ ਸਰਕਾਰੀ ਅਧਿਕਾਰੀ ਸਰਕਾਰੀ ਰੁੱਖਾਂ ਨੂੰ ਕੱਟ ਕੇ ਆਪਣੀ ਜੇਬਾਂ ਭਰਨ ਵੱਲ ਲੱਗੇ ਹੋਏ ਹਨ, ਜੋ ਕਿ ਪੰਜਾਬ ਦੇ ਵਾਤਾਵਰਨ ਨੂੰ ਹੋਰ ਗੰਧਲਾ ਕਰਨ ਵਿੱਚ ਆਪਣੀ ਨਾਕਾਰਾਤਮਿਕ ਸੋਚ ਦਾ ਪ੍ਰਗਟਾਵਾ ਕਰਦੇ ਹੋਏ ਹਰੇ ਰੁੱਖਾਂ ਦੀ ਕਟਾਈ ਕਰਵਾ ਰਹੇ ਹਨ।

ਇਸੇ ਤਰ੍ਹਾਂ ਦੀ ਇੱਕ ਘਟਨਾ ਬਰਨਾਲਾ ਦੀ ਪੁੱਡਾ ਮਾਰਕੀਟ( ਅਲਾਲ ਮਾਰਕੀਟ) ਵਿੱਚ ਦੇਖਣ ਨੂੰ ਮਿਲੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਵਸਨੀਕਾਂ ਰਾਮ ਲਾਲ, ਸੁਖਦੇਵ ਸਿੰਘ, ਵਿਜੇ ਕੁਮਾਰ, ਸੁਭਾਸ਼ ਕੁਮਾਰ ਆਦਿ ਨੇ ਸਾਡੇ ਪ੍ਰਤੀਨਿਧੀ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁੱਡਾ ਦੇ ਅਧਿਕਾਰੀਆਂ ਵੱਲੋਂ ਸੁੱਕੇ ਰੁੱਖਾਂ ਨੂੰ ਕੱਟਣ ਲਈ ਪੁੱਡਾ ਦੇ ਅਧਿਕਾਰੀਆਂ ਵੱਲੋਂ ਵਣ ਵਿਭਾਗ ਬਰਨਾਲਾ ਨੂੰ ਪੱਤਰ ਲਿਖਕੇ ਸੁੱਕੇ ਖੜੇ ਪੰਜ ਰੁੱਖਾਂ ਜਿਹਨਾਂ ਵਿੱਚ ਚਾਰ ਪਿੱਪਲ ਦੇ ਰੁੱਖ ਅਤੇ ਇੱਕ ਕਿੱਕਰ ਦੇ ਰੁੱਖ ਦੀ ਲਿਸਟ ਵਣ ਵਿਭਾਗ ਦੇ ਬਰਨਾਲਾ ਦਫਤਰ ਪਾਸੋਂ ਬਣਵਾਈ ਗਈ ਸੀ, ਪ੍ਰੰਤੂ ਪੁੱਡਾ ਦਫਤਰ ਪਟਿਆਲਾ ਤੋਂ ਸੁੱਕੇ ਰੁੱਖ ਕਟਵਾਉਣ ਲਈ ਆਏ ਅਧਿਕਾਰੀਆਂ ਵੱਲੋਂ 100 ਸਾਲ ਪੁਰਾਣੇ 10 ਫੁੱਟ ਲਪੇਟ ਦੇ ਇੱਕ ਨਿੰਮ ਦੇ ਰੁੱਖ ਨੂੰ ਬਿਨਾਂ ਕਿਸੇ ਪ੍ਰਵਾਨਗੀ ਦੇ ਕੱਟ ਦਿੱਤਾ ਗਿਆ ਜੋ ਕਿ ਬਿਲਕੁਲ ਹਰਾ ਸੀ, ਇਹ ਨਿੰਮ ਦਾ ਰੁੱਖ ਗਰਮੀਆਂ ਦੇ ਵਿੱਚ ਹਜ਼ਾਰਾਂ ਲੋਕਾਂ ਲਈ ਸਿਰ ਦਾ ਛਾਇਆ ਮਜ਼ਦੂਰਾਂ ਲਈ ਰੋਟੀ ਦਾ ਸਾਧਨ ਅਤੇ ਸੈਂਕੜੇ ਪੰਛੀਆਂ ਦੇ ਰਹਿਣ ਬਸੇਰੇ ਇਸ ਰੁੱਖ ਤੇ ਬਣੇ ਹੋਏ ਸਨ, ਇਸ ਰੁੱਖ ਦੇ ਕੱਟੇ ਜਾਣ ਕਾਰਨ ਇਹ ਸਾਰੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਜਦੋਂ ਕਿ ਮਾਨਯੋਗ ਨੈਸ਼ਨਲ ਗਰੀਨ ਟਰਿਬਿਊਨਲ ਵੱਲੋਂ ਪੰਜਾਬ ਵਿੱਚ ਸਰਕਾਰੀ ਥਾਵਾਂ ਤੋਂ ਹਰੇ ਰੁੱਖਾਂ ਨੂੰ ਕੱਟਣ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਈ ਹੋਈ ਹੈ ਪ੍ਰੰਤੂ ਪੁੱਡਾ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਮਾਨਯੋਗ ਗਰੀਨ ਟ੍ਰਬਿਊਨਲ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਹਨ, ਇਹ ਰੁੱਖ ਸਮਾਣੇ ਦੇ ਰਹਿਣ ਵਾਲੇ ਠੇਕੇਦਾਰ ਕਾਲਾ ਸਿੰਘ ਵੱਲੋਂ ਕੱਟੇ ਗਏ ਹਨ ਠੇਕੇਦਾਰ ਨੂੰ ਪੁੱਛੇ ਜਾਣ ਤੇ ਉਸਨੇ ਕਿਹਾ ਮੈਨੂੰ ਤਾਂ ਪੁੱਡਾ ਦੇ ਅਧਿਕਾਰੀਆਂ ਵੱਲੋਂ ਇਹ ਰੁੱਖ ਕੱਟਣ ਲਈ ਕਿਹਾ ਗਿਆ ਸੀ ਮੈਂ ਉਹਨਾਂ ਦੇ ਕਹਿਣ ਤੇ ਹੀ ਇਹ ਰੁੱਖ ਕੱਟੇ ਹਨ ਜੋ ਕਿ ਉਹ ਆਪਣੇ ਟਰੈਕਟਰ ਟਰਾਲੀ ਨੰਬਰ PB11CN7517 ਮਾਰਕਾ ਆਈਸਰ ਉੱਪਰ ਲੋਡ ਕਰਕੇ ਲੈ ਗਿਆ ਹੈ। ਨਿੰਮ ਦਾ ਰੁੱਖ ਦੇਵੇ ਸੌ ਸੁੱਖ,100 ਤੋਂ ਵੀ ਵੱਧ ਫ਼ਾਇਦੇ ਆਪਣੇ ’ਚ ਸਾਂਭੀ ਬੈਠਾ ਇਹ ਦਰੱਖ਼ਤ

ਨਿੰਮ ਨੂੰ ਆਯੁਰਵੇਦਿਕ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਤੁਸੀਂ ਇਸ ਤੱਥ ਤੋਂ ਜਾਣੂ ਹੋਵੋਗੇ ਕਿ ਨਿੰਮ ਦਾ ਸੁਆਦ ਕੌੜਾ ਹੋਣ ਦੇ ਬਾਵਜੂਦ ਨਿੰਮ ’ਚ ਕਈ ਔਸ਼ਧੀ ਗੁਣ ਹੁੰਦੇ ਹਨ, ਜੋ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਆਯੁਰਵੇਦ ਅਨੁਸਾਰ ਜੇ ਸਵੇਰੇ ਖ਼ਾਲੀ ਪੇਟ ਨਿੰਮ ਦਾ ਸੇਵਨ ਕੀਤਾ ਜਾਵੇ ਤਾਂ ਸਰੀਰ ਦੇ ਅੱਧੇ ਰੋਗ ਠੀਕ ਹੋ ਜਾਂਦੇ ਹਨ। ਨਿੰਮ ਅਤਿਅੰਤ ਗੁਣਕਾਰੀ ਪੌਦਾ ਹੈ। ਭਾਰਤੀ ਸਮਾਜ ਦਾ ਅਹਿਮ ਹਿੱਸਾ ਨਿੰਮ ਦਾ ਦਰੱਖ਼ਤ 100 ਤੋਂ ਵੀ ਵੱਧ ਫ਼ਾਇਦੇ ਆਪਣੇ ’ਚ ਸਾਂਭੀ ਬੈਠਾ ਹੈ। ਇਹ ਰੁੱਖ ਰਾਤ ਨੂੰ ਵੀ ਆਕਸੀਜਨ ਛੱਡਦਾ ਤੇ ਧਰਤੀ ਦੀ 15 ਫ਼ੀਸਦੀ ਕਾਰਬਨ ਡਾਈਆਕਸਾਈਡ ਸੋਖ ਸਕਦਾ ਹੈ।
ਆਯੂਰਵੈਦਿਕ ਅਨੁਸਾਰ ਜੇਕਰ ਨਿੰਮ ਦੇ ਰੁੱਖ ਦੇ ਫਾਇਦਿਆਂ ਦੀ ਗੱਲ ਕੀਤੀ ਜਾਵੇ ਤਾਂ ਨਿੰਮ ਦੀਆਂ ਪੱਤੀਆਂ ‘ਚ ਕਈ ਤਰ੍ਹਾਂ ਦੇ ਵਿਟਾਮਿਨ, ਮਿਨਰਲਜ਼ ਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਾਡੀ ਇਮਿਊਨਿਟੀ ਨੂੰ ਵਧਾਉਣ ‘ਚ ਮਦਦ ਕਰਦੇ ਹਨ। ਇੰਨਾ ਹੀ ਨਹੀਂ, ਇਸ ਦੀ ਵਰਤੋਂ ਜ਼ੁਕਾਮ ਤੇ ਖੰਘ ਵਰਗੀਆਂ ਬਿਮਾਰੀਆਂ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ। ਨਿੰਮ ਦੇ ਪੱਤਿਆਂ ’ਚ luminoid ਨਾਂ ਦਾ ਤੱਤ ਪਾਇਆ ਜਾਂਦਾ ਹੈ ,ਜੋ ਇਸ ਦੇ ਕੌੜੇਪਣ ਦਾ ਕਾਰਨ ਹੈ ਤੇ ਕੈਂਸਰ ਦੇ ਖ਼ਤਰੇ ਨੂੰ ਘਟਾਉਂਦਾ ਹੈ। ਤਾਜ਼ਾ ਪੱਤੇ ਚਬਾਉਣ ਨਾਲ ਸਾਡੀ ਇਮਿਊਨਿਟੀ ਅਤੇ ਪਾਚਣ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਇਸ ਦੇ ਪੱਤੇ, ਛਾਲ ਅਤੇ ਬੀਜ ਕਈ ਕਿਸਮ ਦੀਆਂ ਬਿਮਾਰੀਆਂ ਦੇ ਇਲਾਜ ਲਈ ਦਵਾਈਆਂ ਬਣਾਉਣ ਦੇ ਕੰਮ ਆਉਂਦੇ ਹਨ।

ਉਹਨਾਂ ਇਹ ਵੀ ਦੱਸਿਆ ਕਿ ਇਹ ਨਿੰਮ ਦਾ ਰੁੱਖ ਮਨਿੰਦਰ ਸਿੰਘ ਜੇ ਈ ਪੁੱਡਾ ਪਟਿਆਲਾ ਦੇ ਇਸ਼ਾਰੇ ਤੇ ਕੱਟਿਆ ਗਿਆ ਹੈ, ਠੇਕੇਦਾਰ ਕੋਲੋਂ ਇਸ ਰੁੱਖ ਦੀ ਮੋਟੀ ਰਕਮ ਵਸੂਲ ਕੀਤੀ ਗਈ ਹੈ ਇਸ ਪੁੱਡਾ ਮਾਰਕੀਟ ਦਾ ਚਾਰਜ ਮਨਿੰਦਰ ਸਿੰਘ ਕੋਲ ਹੀ ਹੈ, ਉਪਰੋਕਤ ਵਿਅਕਤੀਆਂ ਨੇ ਕਿਹਾ ਕਿ ਅਸੀਂ ਵੱਖਰੇ ਤੌਰ ਤੇ ਵੀ ਆਪਣੇ ਵੱਲੋਂ ਇਸ ਹਰੇ ਰੁੱਖ ਦੇ ਕੱਟੇ ਜਾਣ ਸਬੰਧੀ ਮਾਨਯੋਗ ਗਰੀਨ ਟ੍ਰਿਬਿਊਨਲ ਭਾਰਤ ਸਰਕਾਰ ਨੂੰ ਵੀ ਸ਼ਿਕਾਇਤ ਭੇਜ ਰਹੇ ਹਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਹਰੇ ਰੁੱਖ ਨੂੰ ਕੱਟਣ ਵਾਲੇ ਦੋਸ਼ੀ ਵਿਅਕਤੀਆਂ ਕਰਮਚਾਰੀਆਂ ਅਧਿਕਾਰੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਭਵਿੱਖ ਵਿੱਚ ਹੋਰ ਕੋਈ ਵੀ ਵਿਅਕਤੀ ਇਸ ਤਰ੍ਹਾਂ ਹਰੇ ਰੁੱਖ ਨੂੰ ਕੱਟਣ ਦੀ ਗਲਤੀ ਨਾ ਕਰੇ,
ਕੀ ਕਹਿਣਾ ਹੈ ਪੁੱਡਾ ਦੇ ਜੂਨੀਅਰ ਇੰਜੀਨੀਅਰ ਮਨਿੰਦਰ ਸਿੰਘ ਦਾ

ਉਕਤ ਮਾਮਲੇ ਸਬੰਧੀ ਜਾਣਕਾਰੀ ਲੈਣ ਵਾਸਤੇ ਮਨਿੰਦਰ ਸਿੰਘ ਜੇਈ ਪੁੱਡਾ ਪਟਿਆਲਾ ਨੂੰ ਫੋਨ ਲਗਾ ਕੇ ਪੁੱਛਿਆ ਗਿਆ ਕਿ ਇਹ ਹਰਾ ਰੁੱਖ ਤੁਹ ਡੀ ਮਾਰਕਿੰਗ ਲਿਸਟ ਦੇ ਵਿੱਚ ਸ਼ਾਮਿਲ ਨਹੀਂ ਹੈ ਤੁਸੀਂ ਇਹ ਕਿਉਂ ਕੱਟ ਦਿੱਤਾ ਹੈ ਤਾਂ ਉਹਨਾਂ ਕਿਹਾ ਕਿ ਨੇੜੇ ਦੇ ਕਰਿਆਨੇ ਦੀ ਦੁਕਾਨ ਵਾਲਿਆਂ ਨੇ ਸਾਨੂੰ ਕੱਟਣ ਲਈ ਕਿਹਾ ਸੀ ਅਸੀਂ ਉਹਨਾਂ ਦੇ ਕਹਿਣ ਤੇ ਹੀ ਇਹ ਰੁੱਖ ਕੱਟਿਆ ਹੈ, ਮਨਿੰਦਰ ਸਿੰਘ ਜੀ ਨੂੰ ਉਹਨਾਂ ਦਾ ਦਫਤਰੀ ਰਿਕਾਰਡ ਦਿਖਾਉਣ ਲਈ ਕਿਹਾ ਗਿਆ ਸੀ ਪ੍ਰੰਤੂ ਬਾਰ-ਬਾਰ ਫੋਨ ਕੀਤੇ ਜਾਣ ਦੇ ਬਾਵਜੂਦ ਵੀ ਉਹਨਾਂ ਨੇ ਦਫਤਰ ਦਾ ਅਪਰੂਵਡ ਰਿਕਾਰਡ ਮੁਹਈਆ ਨਹੀਂ ਕਰਵਾਇਆ,
Posted By Gaganjot Goyal







JL6 Casino’s got some fun games. I’ve been playing there for a bit and I’m enjoying it so far. Worth checking out if you’re looking for something new. Check it out for some entertainment: jl6casino
5956slot caught my eye. Good selection of slots, as you’d expect. Pretty straightforward, easy to deposit and withdraw. Check it out for yourself right here: 5956slot.
Anyone else playing on phjljl? Curious about the community there. Always better when you’re not just playing against the house! phjljl
Yo, peep 78f. It’s got a clean vibe, feels legit. Quick loading times, which is essential. Definitely worth a look if you’re tryna find a new place to play. I will check this out later!
Alright mates, giving for88vn a go. Heard they’ve got a decent selection. Wish me luck! Gonna check out for88vn now.
86win? Yeah, I’ve seen it around. Going to give it a go tonight, see what all the fuss is about. Will update you all once I’ve had a proper look! You can find it here: 86win