ਬਰਨਾਲਾ, 20 ਦਸੰਬਰ (ਹਰਵਿੰਦਰ ਸਿੰਘ ਕਾਲਾ)
ਪੁੱਡਾ ਦੇ ਸਬੰਧਿਤ ਅਧਿਕਾਰੀਆ ਅਤੇ ਠੇਕੇਦਾਰ ਖਿਲਾਫ ਕਾਰਵਾਈ ਦੀ ਮੰਗ
ਬਰਨਾਲਾ ਦੀ ਪੁੱਡਾ ਮਾਰਕੀਟ (ਹੁਣ ਹਲਾਲ ਮਾਰਕੀਟ) ਵਿੱਚ ਖੜੇ ਲੱਗਭੱਗ 100 ਸਾਲ ਪੁਰਾਣੇ ਇੱਕ ਨਿੰਮ ਦੇ ਹਰੇ ਭਰੇ ਦਰੱਖਤ ਨੂੰ ਪੂਰੀ ਤਰ੍ਹਾਂ ਕੱਟਣ ਦੇ ਰੋਸ ਵਜੋਂ ਵਾਤਾਵਰਨ ਪ੍ਰੇਮੀਆਂ ਨੇ ਐਕਸ਼ਨ ਸ਼ੁਰੂ ਕਰ ਦਿੱਤਾ ਹੈ। ਜਿਸ ਦੀ ਪਹਿਲੀ ਕੜੀ ਵਜੋਂ ਅੱਜ ਵਾਤਾਵਰਣ ਪ੍ਰੇਮੀਆਂ ਨੇ ਮੌਕੇ ‘ਤੇ ਪੁੱਜ ਕੇ ਪੁੱਡਾ ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਰੋਸ ਦਾ ਪ੍ਰਗਟਾਵਾ ਕਰਨ ਵਾਲੇ ਵਾਤਾਵਰਨ ਪ੍ਰੇਮੀਆਂ ਨੇ ਆਪਣੇ ਹੱਥਾਂ ਵਿੱਚ ਲਿਖਤੀ ਤਖਤੀਆਂ ਫੜੀਆਂ ਉਹਨਾਂ ਸਨ ਜਿਨਾਂ ਤੇ ਜਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਲਈ ਲਿਖਿਆ ਹੋਇਆ ਸੀ। ਇਸ ਮੌਕੇ ਗੱਲਬਾਤ ਕਰਦੇ ਹੋਏ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ, ਬੂਟਾ ਸਿੰਘ ਜਵੰਧਾ ਪਿੰਡੀ, ਐਡਵੋਕੇਟ ਬੱਗਾ ਸਿੰਘ ਕਾਹਨੇਕੇ, ਆਕਾਸ਼ਦੀਪ ਸਿੰਘ ਭਦੌੜ, ਬਸੰਤ ਸਿੰਘ ਫਤਿਹਗੜ੍ਹ ਛੰਨਾਂ,ਰਾਜੂ ਸਿੰਘ ਧੌਲਾ, ਰਜਿੰਦਰ ਕੁਮਾਰ ਸ਼ਰਮਾਂ ਰਾਏਸਰ ਅਤੇ ਨਿਰਮਲ ਸਿੰਘ ਪੰਡੋਰੀ ਨੇ ਕਿਹਾ ਕਿ ਪੁੱਡਾ ਦੇ ਅਧਿਕਾਰੀਆਂ ਨੇ ਵਣ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਤੋਂ ਪੁੱਡਾ ਦੀ ਮਾਰਕੀਟ ਵਿੱਚ ਖੜੇ ਕੁਝ ਦਰੱਖਤ ਪੁੱਟਣ ਲਈ ਅਸੈਸਮੈਂਟ ਕਰਵਾਈ ਸੀ ਪ੍ਰੰਤੂ ਦਰੱਖਤ ਪੁੱਟਣ ਮੌਕੇ ਠੇਕੇਦਾਰ ਨੇ ਲੱਗਭੱਗ 100 ਸਾਲ ਖੜੇ ਇੱਕ ਪੁਰਾਣੇ ਨਿੰਮ ਦੇ ਹਰੇ ਭਰੇ ਦਰੱਖਤ ਨੂੰ ਵੀ ਪੂਰੀ ਤਰ੍ਹਾਂ ਕੱਟ ਦਿੱਤਾ ਜਿਹੜਾ ਕਿ ਅਸੈਸਮੈਂਟ ਸੂਚੀ ਵਿੱਚ ਸ਼ਾਮਿਲ ਹੀ ਨਹੀਂ ਸੀ। ਉਹਨਾਂ ਕਿਹਾ ਕਿ ਠੇਕੇਦਾਰ ਦੀ ਇੰਨੀ ਜੁਰਅਤ ਨਹੀਂ ਕਿ ਉਹ ਪੁੱਡਾ ਦੇ ਜ਼ਿੰਮੇਵਾਰ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਇੱਕ ਹਰੇ ਭਰੇ ਵੱਡੇ ਦਰੱਖਤ ਨੂੰ ਕੱਟਣ ਦੀ ਗਲਤੀ ਕਰੇ। ਉਹਨਾਂ ਕਿਹਾ ਕਿ ਇਹ ਬਿਲਕੁਲ ਸਪੱਸ਼ਟ ਹੈ ਕਿ ਪੁੱਡਾ ਦੇ ਅਧਿਕਾਰੀਆਂ ਨੇ ਸੁੱਕੇ ਦਰੱਖਤ ਪੁੱਟਣ ਦੀ ਆੜ ਹੇਠ ਇੱਕ ਸੌ ਸਾਲ ਪੁਰਾਣੇ ਨਿੰਮ ਦੇ ਹਰੇ ਭਰੇ ਦਰੱਖ਼ਤ ਨੂੰ ਪੂਰੀ ਤਰ੍ਹਾਂ ਕੱਟ ਕੇ ਵੱਡੀ ਘਪਲੇਬਾਜ਼ੀ ਕੀਤੀ ਹੈ। ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁੱਡਾ ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਅਤੇ ਦਰੱਖਤ ਨੂੰ ਕੱਟਣ ਵਾਲਿਆਂ ਦੇ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਅਤੇ ਰਜਿੰਦਰ ਸ਼ਰਮਾ ਰਾਏਸਰ ਨੇ ਕਿਹਾ ਕਿ ਜੇਕਰ ਜ਼ਿੰਮੇਵਾਰ ਅਧਿਕਾਰੀਆਂ ਅਤੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਅਗਲਾ ਐਕਸ਼ਨ ਇਸ ਤੋਂ ਜਬਰਦਸਤ ਹੋਵੇਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਉਹਨਾਂ ਕਿਹਾ ਕਿ ਇਸ ਮਾਮਲੇ ‘ਚ ਰੋਸ ਪ੍ਰਦਰਸ਼ਨ ਵੀ ਕੀਤੇ ਜਾਣਗੇ ਅਤੇ ਕਾਨੂੰਨੀ ਲੜਾਈ ਵੀ ਲੜੀ ਜਾਵੇਗੀ ਅਤੇ ਇਸ ਮੁੱਦੇ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੱਕ ਵੀ ਲਿਜਾਇਆ ਜਾਵੇਗਾ।
Posted By SonyGoyal







BetMexico me ha dado la oportunidad de apostarle a mis equipos favoritos sin broncas. Fácil de usar y con buenas cuotas. Échenle un ojo a betmexico, no se arrepentirán.
Bbrbet444, four is my lucky number! Hope it brings me some good fortune here. Let’s go BBR! Check them out: bbrbet444
YY777bet is okay! I’ve played a few times. Standard stuff, but sometimes that’s all you need, diba? Try mo na! Check them out: yy777bet
I wonder whoever makes these websites comes up with the name! big86!! Well, anyway, they offer a lot of selections in sportsbetting, so give it a whirl! big86
Alright guys, checked out e28betbangladesh and gotta say, their site is pretty slick for Bangladeshi players! Easy to navigate and they seem to have a decent selection of games. Give it a shot! e28betbangladesh
Yo, g365win looks like another contender. Hope their odds are competitive, tired of getting ripped off! Worth a look? Let me know what you think! g365win