filter: 0; fileterIntensity: 0.000000; filterMask: 0; captureOrientation: 0; niceRunStatus: 2; hdrForward: 0; shaking: 0.019071; highlight: 1; algolist: 0; multi-frame: 1; brp_mask: 0; brp_del_th: 0.0000,0.0000; brp_del_sen: 0.0000,0.0000; delta:1; bokeh:1; ispap:1; papproctime: 2026:10:25 16:53:45; module: photo;hw-remosaic: false;touch: (-1.0, -1.0);sceneMode: 13107200;cct_value: 0;AI_Scene: (-1, -1);aec_lux: 202.0;aec_lux_index: 0;albedo: ;confidence: ;motionLevel: -1;weatherinfo: weather:null, icon:null, weatherInfo:100;temperature: 40;zeissColor: bright;

ਸੋਨੀ ਗੋਇਲ ਬਰਨਾਲਾ

ਬਰਨਾਲਾ, 25 ਅਕਤੂਬਰ। ਬਰਨਾਲਾ ਦੇ ਗੀਤਾ ਭਵਨ ਵਿਖੇ ਦੁਰਗਾ ਵਾਹਿਨੀ ਵੱਲੋਂ ਦੁਰਗਾ ਪੂਜਨ ਅਤੇ ਸ਼ਸਤਰ ਪੂਜਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਈ ਸਾਧਵੀਆਂ ਤੋਂ ਇਲਾਵਾ ਦੁਰਗਾ ਵਾਹਿਨੀ ਦੀ ਸਹਿ-ਸੰਯੋਜਿਕਾ ਪਿੰਕੀ ਪਵਾਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਨਾਰੀ ਸ਼ਕਤੀ, ਆਤਮ-ਸਨਮਾਨ, ਸਵੈ-ਰੱਖਿਆ ਅਤੇ ਭਾਰਤੀ ਸੱਭਿਆਚਾਰਕ ਪਰੰਪਰਾਵਾਂ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ ਗਏ।

ਮੀਡੀਆ ਨਾਲ ਗੱਲਬਾਤ ਕਰਦਿਆਂ ਪਿੰਕੀ ਪਵਾਰ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਔਰਤਾਂ ਅਤੇ ਬੱਚੀਆਂ ਨੂੰ ਆਪਣੀ ਸ਼ਕਤੀ ਪਛਾਣਨ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਹਰ ਔਰਤ ਅਤੇ ਬੱਚੀ ਨੂੰ ਆਤਮ-ਵਿਸ਼ਵਾਸ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ ਅਤੇ ਆਪਣੀ ਸੁਰੱਖਿਆ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਦੀ ਨਾਰੀ ਨੂੰ ਸਵੈ-ਰੱਖਿਆ ਦੇ ਗੁਰ ਸਿੱਖਣੇ ਚਾਹੀਦੇ ਹਨ, ਤਾਂ ਜੋ ਲੋੜ ਪੈਣ ‘ਤੇ ਉਹ ਆਪਣੀ ਰੱਖਿਆ ਖੁਦ ਕਰ ਸਕੇ। ਉਨ੍ਹਾਂ ਅਨੁਸਾਰ, ਸ਼ਸਤਰਾਂ ਦੇ ਗਿਆਨ ਦੇ ਨਾਲ-ਨਾਲ ਸ਼ਾਸਤਰਾਂ ਦੀ ਸਿੱਖਿਆ, ਚੰਗੇ ਸੰਸਕਾਰ ਅਤੇ ਸਹੀ ਸੋਚ ਵੀ ਬੇਹੱਦ ਜ਼ਰੂਰੀ ਹਨ। ਪਿੰਕੀ ਪਵਾਰ ਨੇ ਦੁਰਗਾ ਵਾਹਿਨੀ ਦੇ ਉਦੇਸ਼ ਬਾਰੇ ਗੱਲ ਕਰਦਿਆਂ ਕਿਹਾ ਕਿ ਮਾਤਾ ਦੁਰਗਾ ਨਾਰੀ ਸ਼ਕਤੀ, ਹਿੰਮਤ ਅਨੁਸ਼ਾਸਨ, ਅਤੇ ਆਤਮ-ਵਿਸ਼ਵਾਸ ਦਾ ਪ੍ਰਤੀਕ ਹਨ। ਦੁਰਗਾ ਵਾਹਿਨੀ ਰਾਹੀਂ ਔਰਤਾਂ ਅਤੇ ਨੌਜਵਾਨ ਲੜਕੀਆਂ ਵਿੱਚ ਆਤਮ-ਸਨਮਾਨ, ਸਮਾਜਿਕ ਜਾਗਰੂਕਤਾ ਅਤੇ ਸਵੈ-ਰੱਖਿਆ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਯਤਨ ਕੀਤਾ ਜਾਂਦਾ ਹੈ। ਸਮਾਗਮ ਵਿੱਚ ਮੌਜੂਦ ਸਾਧਵੀਆਂ ਅਤੇ ਹੋਰ ਮਹਿਮਾਨਾਂ ਨੇ ਵੀ ਧਾਰਮਿਕ ਪਰੰਪਰਾਵਾਂ ਅਤੇ ਨਾਰੀ ਸ਼ਕਤੀ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸ਼ਸਤਰ ਪੂਜਨ ਰਾਹੀਂ ਹਿੰਮਤ, ਆਤਮ-ਰੱਖਿਆ ਅਤੇ ਸੱਭਿਆਚਾਰਕ ਵਿਰਸੇ ਪ੍ਰਤੀ ਸਤਿਕਾਰ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਬਰਨਾਲਾ ਦੇ ਹੋਰ ਪਤਵੰਤੇ ਸੱਜਣਾਂ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।

4 thought on “ਬਰਨਾਲਾ ਦੇ ਗੀਤਾ ਭਵਨ ਵਿਖੇ ਦੁਰਗਾ ਵਾਹਿਨੀ ਵੱਲੋਂ ਸ਼ਸਤਰ ਪੂਜਨ ਸਮਾਗਮ ਪਿੰਕੀ ਪਵਾਰ ਨੇ ਕਿਹਾ ਅੱਜ ਦੀ ਨਾਰੀ ਨੂੰ ਆਪਣੀ ਸ਼ਕਤੀ ਪਛਾਣਨ ਦੀ ਲੋੜ”
  1. Excellent article. Keep wrriting such kind of info onn your page.
    Im realy impresse by your blog.
    Hello there, You’ve done a great job. I’ll
    certainnly diggg it and inn my opinion recommend to my friends.
    I am confidewnt thewy will bee benefited from this website.
    xnxx

Leave a Reply

Your email address will not be published. Required fields are marked *