(29 may 2026 Montreal ) ਸਰਗਰਮ ਮੈਂਬਰ ਸਿੱਖ ਫਾਰ ਜਸਟਿਸ ਮਨਪ੍ਰੀਤ ਸਿੰਘ ਸਮੂਹ ਸਿੱਖ ਜਗਤ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਸਾਡਾ ਸੰਘਰਸ਼ ਇੱਕ ਲੰਬੀ ਲੜਾਈ ਹੈ ਜੋ ਨਿਰੰਤਰ ਜਾਰੀ ਰਹੇਗੀ। ਭਾਰਤ ਵਿੱਚ ਸਿੱਖ ਕੌਮ ‘ਤੇ ਹੋ ਰਹੇ ਅਣਮਨੁੱਖੀ ਸਿਆਸੀ ਦਬਾਅ ਅਤੇ ਪੰਜਾਬ ਦੇ ਨੌਜਵਾਨਾਂ ‘ਤੇ ਦੇਸ਼-ਧ੍ਰੋਹ ਦੇ ਝੂਠੇ ਮੁੱਕਦਮਿਆਂ (BNS 150/152) ਦਾ ਸਿਲਸਿਲਾ ਅਜੇ ਵੀ ਰੁਕਿਆ ਨਹੀਂ ਹੈ।। ਮੈਂ ਪੁਲਿਸ ਦੀ ਗੈਰ-ਕਾਨੂੰਨੀ ਗ੍ਰਿਫਤਾਰੀ ਅਤੇ ਹਿਰਾਸਤੀ ਤਸ਼ੱਦਦ ਤੋਂ ਬਚ ਕੇ ਬੜੀ ਮੁਸ਼ਕਲ ਨਾਲ ਅਜ਼ਾਦ ਮੁਲਕ ਵਿੱਚ ਪਹੁੰਚਣ ਵਿੱਚ ਸਫਲ ਹੋਇਆ ਹਾਂ ਤਾਂ ਜੋ ਮੈਂ ਕੌਮ ਦੀ ਆਵਾਜ਼ ਬਣ ਸਕਾਂ। ਅਸੀਂ ਸਿਰਫ ਇੱਕ ਤਾਰੀਖ ਤੱਕ ਸੀਮਤ ਨਹੀਂ ਹਾਂ। ਸਾਲ 2026 ਅਤੇ 2027 ਵਿੱਚ ਅਸੀਂ ਰੈਫਰੈਂਡਮ ਦੀ ਮੁਹਿੰਮ ਨੂੰ ਪੂਰੀ ਦੁਨੀਆ ਵਿੱਚ ਹੋਰ ਪ੍ਰਚੰਡ ਕਰਾਂਗੇ ਤਾਂ ਜੋ ਸਿੱਖ ਕੌਮ ਦੇ ਸਵੈ-ਨਿਰਣੇ (Self-Determination) ਦੇ ਹੱਕ ਨੂੰ ਕੌਮਾਂਤਰੀ ਪੱਧਰ ‘ਤੇ ਮਾਨਤਾ ਮਿਲ ਸਕੇ। ਭਾਰਤੀ ਹਕੂਮਤ ਵੱਲੋਂ ਕੀਤੇ ਜਾ ਰਹੇ ਹਿਊਮਨ ਰਾਈਟਸ ਵਾਇਲੇਸ਼ਨ (ਮਨੁੱਖੀ ਅਧਿਕਾਰਾਂ ਦੇ ਘਾਣ) ਵਿਰੁੱਧ ਸਾਡੀ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਹਰ ਸਿੱਖ ਨੂੰ ਇਨਸਾਫ ਨਹੀਂ ਮਿਲਦਾ। ਦੀ ਧਰਤੀ ਤੋਂ ਆਉਣ ਵਾਲੇ ਸਾਲਾਂ ਵਿੱਚ ਹੋਰ ਵੀ ਵੱਡੇ ਪੱਧਰ ‘ਤੇ ਪ੍ਰਦਰਸ਼ਨਾਂ ਅਤੇ ਜਮਹੂਰੀ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਭਾਰਤੀ ਤਸ਼ੱਦਦ ਦਾ ਚਿਹਰਾ ਨੰਗਾ ਕਰਦਾ ਰਹਾਂਗਾ। ਭਾਰਤੀ ਹਕੂਮਤ ਵੱਲੋਂ ਕੀਤੇ ਜਾ ਰਹੇ ਹਿਊਮਨ ਰਾਈਟਸ ਵਾਇਲੇਸ਼ਨ (ਮਨੁੱਖੀ ਅਧਿਕਾਰਾਂ ਦੇ ਘਾਣ) ਵਿਰੁੱਧ ਸਾਡੀ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਹਰ ਸਿੱਖ ਨੂੰ ਇਨਸਾਫ ਨਹੀਂ ਮਿਲਦਾ। ਸਾਡਾ ਵਿਸ਼ਵਾਸ ਜਮਹੂਰੀਅਤ ਵਿੱਚ ਹੈ। ਅਸੀਂ ਵੋਟਾਂ ਰਾਹੀਂ ਸ਼ਾਂਤਮਈ ਤਰੀਕੇ ਨਾਲ ‘ਖਾਲਿਸਤਾਨ’ ਲੈਣ ਦੀ ਗੱਲ ਕਰਦੇ ਹਾਂ, ਕਿਉਂਕਿ ਵੋਟ ਦੀ ਤਾਕਤ ਹੀ ਸਭ ਤੋਂ ਵੱਡੀ ਤਾਕਤ ਹੈ। ਮੈਂ ਸਮੂਹ ਸਿੱਖ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਆਓ ਸਾਰੇ ਰਲ ਕੇ ਰੈਫਰੈਂਡਮ ਦੀ ਇਸ ਮੁਹਿੰਮ ਨੂੰ ਕਾਮਯਾਬ ਕਰੀਏ





