(ਅੱਜ 30 ਅਪ੍ਰੈਲ ਨੂੰ ਵਿਦਾਇਗੀ ਤੇ ਵਿਸ਼ੇਸ਼)
ਇੱਕ ਮਸ਼ਹੂਰ ਲੋਕ ਗੀਤ ਹੈ ‘ਜੱਗ ਜੈਕਸ਼ਨ ਰੇਲਾਂ ਦਾ,ਗੱਡੀ ਇਕ ਆਵੇ ਇਕ ਜਾਵੇ’ ਮੁਤਾਬਿਕ ਸਰਕਾਰੀ ਮਹਿਕਮਿਆਂ ਵਿਚ ਕਰਮਚਾਰੀ ਆਉਂਦੇ ਅਤੇ ਸੇਵਾ ਮੁਕਤ ਹੁੰਦੇ ਰਹਿੰਦੇ ਹਨ। ਇਸੇ ਕੜੀ ਤਹਿਤ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਮੁੱਖ ਦਫਤਰ ਪਟਿਆਲਾ ਵਿਖੇ ਬਤੌਰ ਹਲਕਾ ਮੁੱਖ ਨਕਸ਼ਾ ਨਵੀਸ ਨੌਕਰੀ ਕਰਦੇ ਜੈਇਸ ਕੁਮਾਰ 30 ਅਪ੍ਰੈਲ 2025 ਨੂੰ ਮਹਿਕਮੇ ਵਿਚ 23 ਸਾਲ ਦੀ ਸਰਵਿਸ ਬਾਅਦ ਸੇਵਾ ਮੁਕਤ ਹੋ ਰਹੇ ਹਨ। ਜੈਇਸ ਕੁਮਾਰ ਦਾ ਜਨਮ 7 ਅਪ੍ਰੈਲ 1967 ਨੂੰ ਸ੍ਰੀ ਮਹੇਸ਼ ਕੁਮਾਰ ਸ਼ਰਮਾ ਅਤੇ ਮਾਤਾ ਸ੍ਰੀਮਤੀ ਕਮਲਾ ਸ਼ਰਮਾ ਦੇ ਘਰ ਹੋਇਆ। ਉਹਨਾਂ ਗ੍ਰੈਜੂਏਸ਼ਨ ਪੱਧਰ ਦੀ ਪੜਾਈ ਕਰਕੇ ਡਰਾਫਟਸਮੈਨ ਦਾ ਡਿਪਲੋਮਾ ਕੀਤਾ ਅਤੇ ਮਹਿਕਮੇ ਵਿਚ 2002 ਨੂੰ ਬਤੌਰ ਜੂਨੀਅਰ ਨਕਸ਼ਾ ਨਵੀਸ ਮੁੱਖ ਦਫਤਰ ਵਿਖੇ ਸੇਵਾਵਾਂ ਸ਼ੁਰੂ ਕੀਤੀਆਂ। ਉਹਨਾਂ ਆਪਣੇ ਕੰਮ ਨੂੰ ਬਹੁਤ ਹੀ ਇਮਾਨਦਾਰੀ, ਦਿਆਨਤਦਾਰੀ ਅਤੇ ਸਮਰਪਿਤ ਹੋਕੇ ਨਿਭਾਇਆ। ਮਹਿਕਮੇ ਵਿਚ ਆਪਣੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਨ ਨੂੰ ਤਰਜੀਹ ਦਿੱਤੀ। ਉਸਨੂੰ ਮਹਿਕਮੇ ਵਿਚ ਕੰਮ ਕਰਦਿਆਂ 2012 ਵਿੱਚ ਬਤੌਰ ਨਕਸ਼ਾ ਨਵੀਸ ਪ੍ਰਮੋਸ਼ਨ ਮਿਲ ਗਈ ਅਤੇ 2017 ਵਿੱਚ ਮੁੱਖ ਨਕਸ਼ਾ ਨਵੀਸ ਬਣੇ। ਇਸੇ ਤਰ੍ਹਾਂ 2025 ਵਿੱਚ ਉਹ ਮੁੱਖ ਹਲਕਾ ਨਕਸ਼ਾ ਨਵੀਸ ਬਣੇ। ਉਹਨਾਂ ਦੀ ਕੰਮ ਪ੍ਰਤੀ ਦ੍ਰਿੜਤਾ, ਮੁਸਤੈਦੀ ਅਤੇ ਪ੍ਰਪੱਕਤਾ ਦੁ ਦਾਦ ਦੇਣੀ ਬਣਦੀ ਹੈ, ਕਿਉਂਕਿ ਉਹਨਾਂ ਨੇ 22 ਸਾਲ ਮਹਿਕਮੇ ਦੇ ਮੁੱਖ ਦਫਤਰ ਦੇ ਅਫਸਰਾਂ ਨਾਲ ਕੰਮ ਕੀਤਾ ਹੈ ਅਤੇ ਕਿਸੇ ਵੀ ਕੰਮ ਕਰਕੇ ਉਸਨੂੰ ਕਿਸੇ ਅਫਸਰ ਦੀ ਨਰਾਜ਼ਗੀ ਦਾ ਸਾਹਮਣਾ ਨਹੀਂ ਕਰਨਾ ਪਿਆ, ਬਲਕਿ ਸ਼ਲਾਘਾ ਖੱਟੀ ਹੈ। ਉਹਨਾਂ ਦਾ ਕਹਿਣਾ ਹੈ ਕਿ ‘ਸੇਵਾ ਮੁਕਤ ਨਹੀਂ ਹੋਇਆ ਅਜੇ ਮੈਂ ਜ਼ਿੰਦਗੀ ਤੋਂ, ਬਹੁਤ ਨਿਭਾਉਣੇ ਫਰਜ਼ ਅਜੇ ਪਏ ਬਾਕੀ ਨੇ ।
ਬੀਤੇ ਵਕਤ ਦੀਆਂ ਗਰਦਿਸ਼ ਭਰੀਆਂ ਨੇਰੀਆਂ ਦੇ ਰਾਹ ਵਿੱਚ ਖੜੇ ਅੜਿੱਕੇ ਅਜੇ ਕਈ ਆਕੀ ਨੇ ‘ ਇੰਜੀ ਸਤਨਾਮ ਸਿੰਘ ਮੱਟੂ ਬੀਂਬੜ ਸੰਗਰੂਰ 9779708257







xn88 vừa ra mắt sảnh slot mới với đồ họa 4K, hiệu ứng âm thanh sống động và tỷ lệ trả thưởng cao nhất thị trường. Đừng bỏ lỡ! TONY05-01